AAP Councillor ਕਤਲ ਕੇਸ ਵਿਚ 3 ਲੋਕ ਗ੍ਰਿਫਤਾਰ | OneIndia Punjabi

2022-08-02 0

ਮਲੇਰਕੋਟਲਾ ਦੇ ਆਪ ਕੌਂਸਲਰ ਅਕਬਰ ਭੋਲੀ ਦੇ ਕਤਲ ਮਾਮਲੇ ਵਿੱਚ ਮਲੇਰਕੋਟਲਾ ਪੁਲਿਸ ਵੱਲੋਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ I ਪੁਲਿਸ ਮੁਤਾਬਿਕ ਕੌਂਸਲਰ ਦੇ ਕਿਰਾਏਦਾਰ ਵਸੀਮ ਇਕਬਾਲ ਵੱਲੋਂ ਹੀ ਕਤਲ ਦੀ ਸਾਜਿਸ਼ ਰਚੀ ਗਈ ਸੀ I ਅਸਲ ਵਿੱਚ ਵਸੀਮ ਅਤੇ ਅਕਬਰ ਭੋਲੀ ਸਾਂਝੇ ਤੌਰ 'ਤੇ ਕੱਪੜੇ ਦਾ ਕਾਰੋਬਾਰ ਕਰਦੇ ਸਨ I ਵਸੀਮ ਕੌਂਸਲਰ ਦੇ 2.5 ਕਰੋੜ ਰੁਪਏ ਦਾ ਦੇਣਦਾਰ ਸੀ ਵਸੀਮ ਨੇ ਆਪਣੇ ਸਾਲੇ ਮੁਹੰਮਦ ਸਾਦਾਬ ਅਤੇ ਦੋਸਤ ਤਹਿਸੀਮ ਨਾਲ ਮਿਲ ਕੇ ਕੌਂਸਲਰ ਦੇ ਕਤਲ ਲਈ ਸਾਜਿਸ਼ ਰਚੀ I ਪੁਲਿਸ ਵੱਲੋਂ ਤਿੰਨੇ ਸਾਜਿਸ਼ ਕਰਤਾ ਗ੍ਰਿਫਤਾਰ ਕਰ ਲਏ ਗਏ ਹਨ ਜਦਕਿ ਫਾਇਰਿੰਗ ਕਰਨ ਵਾਲੇ ਮੁਹੰਮਦ ਆਸਿਫ਼ ਅਤੇ ਮੁਹੰਮਦ ਮੁਰਸ਼ਦ ਦੀ ਭਾਲ ਜਾਰੀ ਹੈ I

Videos similaires